ਅੰਮ੍ਰਿਤਸਰ ਹਵਾਈ ਅੱਡੇ ’ਤੇ ਕੰਮ ਕਰਦੇ ਕਰਮਚਾਰੀ ’ਤੇ ਲੁੱਟ ਤੋਂ ਬਾਅਦ ਕਾਤਲਾਨਾ ਹਮਲਾ

ਰਾਜਾਸਾਂਸੀ, (ਅੰਮ੍ਰਿਤਸਰ), 28 ਮਈ (ਹਰਦੀਪ ਸਿੰਘ ਖੀਵਾ)- ਪੰਜਾਬ ਸੂਬੇ ਵਿਚ ਗੁੰਡਾਗਰਦੀ ਤੇ ਲੁੱਟਾਂ ਖੋਹਾਂ ਦਾ ਬੋਲਬਾਲਾ ਦਿਨੋਂ ਦਿਨ ਵੱਧ ਰਿਹਾ ਹੈ, ਇਸੇ ਤਹਿਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕੰਮ ਕਰਦੇ ਕਰਮਚਾਰੀ ਨੂੰ ਡਿਊਟੀ ’ਤੋਂ ਜਾਣ ਸਮੇਂ ਅੱਜ ਤੜਕੇ ਕਰੀਬ 3 ਵਜੇ ਰਾਜਾਸਾਂਸੀ ਦੇ ਨੇੜੇ ਹੀ ਦੋ ਮੋਟਰਸਾਇਕਲ ਸਵਾਰ ਚਾਰ ਲੁਟੇਰਿਆਂ ਵਲੋਂ ਮੋਟਰਸਾਇਕਲ ਤੇ ਨਗਦੀ ਖੋਹਣ ਤੋਂ ਪਹਿਲਾਂ ਬਾਅਦ ਫਰਾਰ ਹੋ ਗਏ, ਪਰ ਮੁੜ ਵਾਪਸ ਪਰਤ ਕੇ ਕਿਰਚਾਂ ਨਾਲ ਕਾਤਲਾਨਾ ਹਮਲਾ ਕਰਨ ਉਪਰੰਤ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਸੜਕ ’ਤੇ ਤੜਫ ਰਹੇ ਨੌਜਵਾਨ ਨੂੰ ਪਿੱਛੋਂ ਆ ਰਹੇ ਹੋਰ ਕਰਮਚਾਰੀ, ਜੋ ਹਵਾਈ ਅੱਡੇ ਡਿਊਟੀ ’ਤੇ ਜਾ ਰਹੇ ਸਨ, ਵਲੋਂ ਹਵਾਈ ਅੱਡਾ ਦੇ ਨੇੜਲੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ ਪਰੰਤੂ ਪੁਲਿਸ ਵਲੋਂ ਅਜੇ ਤੱਕ ਹਸਪਤਾਲ ’ਚ ਜ਼ੇਰੇ ਇਲਾਜ਼ ਜ਼ਖਮੀ ਨੌਜਵਾਨ ਦੇ ਬਿਆਨ ਤੱਕ ਲੈਣ ਨਹੀਂ ਪਹੁੰਚੀ।