ਹਜ਼ਾਰਾਂ ਲੋਕ ਦੇਸ਼ ਦੇ ਹਥਿਆਰਬੰਦ ਬਲਾਂ ਨੂੰ ਸ਼ਰਧਾਂਜਲੀ ਅਤੇ ਸਨਮਾਨ ਦੇਣ ਲਈ ਤਿਰੰਗਾ ਫੜ ਕੇ ਨਿਕਲੇ ਬਾਹਰ - ਪ੍ਰਧਾਨ ਮੰਤਰੀ

ਨਵੀਂ ਦਿੱਲੀ,. 25 ਮਈ - ਮਨ ਕੀ ਬਾਤ ਦੇ 122ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਤੁਸੀਂ ਦੇਖਿਆ ਹੋਵੇਗਾ ਕਿ ਦੇਸ਼ ਦੇ ਕਈ ਸ਼ਹਿਰਾਂ, ਪਿੰਡਾਂ ਅਤੇ ਛੋਟੇ ਕਸਬਿਆਂ ਵਿਚ ਤਿਰੰਗਾ ਯਾਤਰਾਵਾਂ ਦਾ ਆਯੋਜਨ ਕੀਤਾ ਗਿਆ । ਹਜ਼ਾਰਾਂ ਲੋਕ ਦੇਸ਼ ਦੇ ਹਥਿਆਰਬੰਦ ਬਲਾਂ ਨੂੰ ਸ਼ਰਧਾਂਜਲੀ ਅਤੇ ਸਨਮਾਨ ਦੇਣ ਲਈ ਤਿਰੰਗਾ ਫੜ ਕੇ ਬਾਹਰ ਨਿਕਲੇ। ਕਈ ਸ਼ਹਿਰਾਂ ਵਿਚ, ਵੱਡੀ ਗਿਣਤੀ ਵਿਚ ਨੌਜਵਾਨ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਇਕੱਠੇ ਹੋਏ। ਅਸੀਂ ਦੇਖਿਆ, ਚੰਡੀਗੜ੍ਹ ਤੋਂ ਵੀਡੀਓ ਵਾਇਰਲ ਹੋਏ।"