ਇਹ ਕੋਵਿਡ ਮੌਸਮੀ ਫਲੂ ਵਾਂਗ ਰਹੇਗਾ ਜਿਸ ਦਾ ਇਲਾਜ ਬਹੁਤ ਆਸਾਨੀ ਨਾਲ ਕੀਤਾ ਜਾ ਸਕਦਾ ਹੈ - ਡਾ. ਸੁਰਨਜੀਤ ਚੈਟਰਜੀ

ਨਵੀਂ ਦਿੱਲੀ ,23 ਮਈ - ਕੋਵਿਡ ਮਾਮਲਿਆਂ ਬਾਰੇ ਅਪੋਲੋ ਹਸਪਤਾਲ ਦੇ ਸੀਨੀਅਰ ਸਲਾਹਕਾਰ ਇੰਟਰਨਲ ਮੈਡੀਸਨ ਡਾ. ਸੁਰਨਜੀਤ ਚੈਟਰਜੀ ਦਾ ਕਹਿਣਾ ਹੈ ਕਿ ਇਸ ਸਮੇਂ ਸਥਿਤੀ ਕਾਬੂ ਹੇਠ ਹੈ। ਮੌਜੂਦਾ ਮਾਮਲਿਆਂ ਦਾ ਵੀ ਬਹੁਤ ਆਸਾਨੀ ਨਾਲ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਨਹੀਂ ਕੀਤਾ ਜਾ ਰਿਹਾ ਹੈ। ਇਹ ਇਕ ਮੌਸਮੀ ਫਲੂ ਵਾਂਗ ਰਹੇਗਾ ਜਿਸ ਦਾ ਇਲਾਜ ਬਹੁਤ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਸਥਿਤੀ ਘਬਰਾਹਟ ਵਾਲੀ ਨਹੀਂ ਹੈ।