ਰੇਲਵੇ ਸਟੇਸ਼ਨ ’ਤੇ ਲਿਖੇ ਮਿਲੇ ਖਾਲਿਸਤਾਨੀ ਪੱਖੀ ਨਾਅਰੇ

ਆਦਮਪੁਰ, (ਜਲੰਧਰ), 23 ਮਈ (ਹਰਪ੍ਰੀਤ ਸਿੰਘ)- ਅੱਜ ਸਵੇਰੇ ਰੇਲਵੇ ਸਟੇਸ਼ਨ ਆਦਮਪੁਰ ਦੀ ਦੀਵਾਰ ਉੱਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਦੇਖੇ ਗਏ ਹਨ। ਇਤਲਾਹ ਮਿਲਣ ’ਤੇ ਰੇਲਵੇ ਪੁਲਿਸ ਆਦਮਪੁਰ ਪੁਲਿਸ ਵਲੋਂ ਬਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।