ਕਾਂਗਰਸ ਦੇ ਅੰਦਰ ਭਾਜਪਾ ਦੇ ਸਲੀਪਿੰਗ ਸੈੱਲ" ਵਿਚ ਸੀਟ ਲੱਭ ਰਹੇ ਹਨ ਸ਼ਸ਼ੀ ਥਰੂਰ - ਸੀਪੀਆਈ ਸਕੱਤਰ ਬਿਨੋਏ ਵਿਸ਼ਵਮ

ਨਵੀਂ ਦਿੱਲੀ, 18 ਮਈ - ਸੀਪੀਆਈ ਸਕੱਤਰ ਬਿਨੋਏ ਵਿਸ਼ਵਮ ਨੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ 'ਤੇ ਨਿਸ਼ਾਨਾ ਸਾਧਿਆ, ਜਿਨ੍ਹਾਂ ਨੂੰ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦਾ ਭਾਰਤ ਦਾ ਸੁਨੇਹਾ ਦੇਣ ਲਈ ਮੁੱਖ ਭਾਈਵਾਲ ਦੇਸ਼ਾਂ ਨੂੰ ਜਾਣ ਵਾਲੇ ਬਹੁ-ਪਾਰਟੀ ਵਫ਼ਦ ਦੇ ਮੁਖੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਸ਼ੀ ਥਰੂਰ "ਕਾਂਗਰਸ ਦੇ ਅੰਦਰ ਭਾਜਪਾ ਦੇ ਸਲੀਪਿੰਗ ਸੈੱਲ" ਵਿਚ ਸੀਟ ਲੱਭ ਰਹੇ ਹਨ।