JALANDHAR WEATHER

ਪਾਵਰਕਾਮ ਦੇ ਤਾਪ ਘਰ ਰੋਪੜ, ਗੋਇੰਦਵਾਲ ਦਾ ਇਕ-ਇਕ ਤੇ ਨਿੱਜੀ ਖੇਤਰ ਦੇ ਤਲਵੰਡੀ ਸਾਬੋ ਦਾ ਇਕ ਯੂਨਿਟ ਬੰਦ

ਲਹਿਰਾ ਮੁਹੱਬਤ, 15 ਮਈ (ਸੁਖਪਾਲ ਸਿੰਘ ਸੁੱਖੀ)-ਸੂਬੇ ਵਿਚ ਗਰਮੀ ਦੀ ਪਹਿਲੀ ਤਪਸ਼ ਕਾਰਨ ਤਾਪਮਾਨ 41 ਡਿਗਰੀ ਤੋਂ ਵਧੇਰੇ ਹੋਣ ਕਰਕੇ ਇਕਦਮ ਬਿਜਲੀ ਦੀ ਮੰਗ ਵਿਚ ਹੋਏ 11328 ਮੈਗਾਵਾਟ ਦੇ ਵਾਧੇ ਨੇ ਪਾਵਰਕਾਮ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਦੇ 4 ਯੂਨਿਟਾਂ ਦਾ ਉਤਪਾਦਨ 827 ਮੈਗਾਵਾਟ, ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦੇ 4 ਵਿਚੋਂ 3 ਯੂਨਿਟਾਂ ਦਾ ਉਤਪਾਦਨ 528 ਮੈਗਾਵਾਟ ਤੇ ਗੁਰੂ ਅੰਗਦ ਦੇਵ ਤਾਪ ਬਿਜਲੀ ਘਰ ਗੋਇੰਦਵਾਲ ਦੇ 2 ਵਿਚੋਂ ਇਕ ਯੂਨਿਟ ਦਾ ਬਿਜਲੀ ਉਤਪਾਦਨ 250 ਮੈਗਾਵਾਟ, ਪਣ ਬਿਜਲੀ ਘਰਾਂ ਵਿਚੋਂ ਸ੍ਰੀ ਅਨੰਦਪੁਰ ਸਾਹਿਬ ਹਾਈਡਿਲ ਪ੍ਰੋਜੈਕਟ-1 ਤੇ 2 ਦਾ 110 ਮੈਗਾਵਾਟ, ਅਪਰਬਾਰੀ ਦੋਆਬ ਕੈਨਾਲ ਤੋਂ 222 ਮੈਗਾਵਾਟ, ਸੋਲਰ ਤੇ ਨਾਨ-ਸੋਲਰ ਊਰਜਾ ਤੋਂ 309 ਮੈਗਾਵਾਟ ਤੇ ਨਿੱਜੀ ਖੇਤਰ ਦੇ ਰਾਜਪੁਰਾ ਤਾਪ ਬਿਜਲੀ ਘਰ 1294 ਮੈਗਾਵਾਟ ਤੇ ਵੇਦਾਂਤਾ ਗਰੁੱਪ ਤਲਵੰਡੀ ਸਾਬੋ ਦੇ 3 ਵਿਚੋਂ 2 ਯੂਨਿਟਾਂ ਦਾ ਬਿਜਲੀ ਉਤਪਾਦਨ 1256 ਮੈਗਾਵਾਟ ਹੋ ਰਿਹਾ ਸੀ। ਸੂਬੇ ਦੇ ਸ੍ਰੋਤਾਂ ਤੋਂ ਕੁੱਲ ਬਿਜਲੀ ਉਤਪਾਦਨ 4687 ਮੈਗਾਵਾਟ ਤੇ ਬਾਕੀ ਬੈਂਕਿੰਗ ਪ੍ਰਣਾਲੀ ਰਾਹੀਂ 224 ਮੈਗਾਵਾਟ ਮਿੱਥੀ ਡਿਮਾਂਡ ਤੋਂ ਵੱਧ ਕੇ 6646 ਮੈਗਾਵਾਟ ਪ੍ਰਾਪਤ ਕਰਕੇ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ