ਮਲਸੀਆਂ (ਸ਼ਾਹਕੋਟ) ਦਾ ਨੌਜਵਾਨ ਮਨਿੰਦਰ ਸਿੱਧੂ ਕੈਨੇਡਾ ਸਰਕਾਰ ਵਿਚ ਬਣਿਆ ਮੰਤਰੀ

ਸ਼ਾਹਕੋਟ, 13 ਮਈ (ਬਾਂਸਲ)- ਮਲਸੀਆਂ (ਸ਼ਾਹਕੋਟ) ਕਸਬੇ ਦੇ ਕੈਨੇਡਾ ਰਹਿ ਰਹੇ ਸਿੱਧੂ ਪਰਿਵਾਰ ਦਾ ਨੌਜਵਾਨ ਮਨਿੰਦਰ ਸਿੱਧੂ ਪੁੱਤਰ ਨਰਿੰਦਰ ਸਿੱਧੂ ਓਂਟਾਰੀਓ ਸੂਬੇ ਦੇ ਬਰੈਂਪਟਨ ਈਸਟ ਪਾਰਲੀਮਨੀ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਤੀਜੀ ਵਾਰ ਜਿੱਤ ਹਾਸਲ ਕਰਕੇ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਹੁਣ ਕੈਨੇਡਾ ਦੀ ਸਰਕਾਰ ਵਿਚ ਅੰਤਰਰਾਸ਼ਟਰੀ ਵਪਾਰ ਮੰਤਰਾਲੇ ਦਾ ਮੰਤਰੀ ਬਣਿਆ ਹੈ। ਉਨ੍ਹਾਂ ਦੇ ਕੈਨੇਡਾ ਸਰਕਾਰ ਵਿਚ ਮੰਤਰੀ ਬਣਨ 'ਤੇ ਮਲਸੀਆਂ-ਸ਼ਾਹਕੋਟ ਵਿਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੀ ਜਿੱਤ 'ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪਰਮ ਸਿੱਧੂ , ਬਲਵੰਤ ਮਲਸੀਆਂ , ਦੀਪਕ ਸ਼ਰਮਾ, ਅਜਮੇਰ ਸਿੰਘ ਖ਼ਾਲਸਾ, ਅਸ਼ਵਿੰਦਰਪਾਲ ਸਿੰਘ ,ਗੁਰਨਾਮ ਸਿੰਘ , ਬਲਵਿੰਦਰ ਸਿੰਘ , ਪ੍ਰਿੰਸੀਪਲ ਮਨਜੀਤ ਸਿੰਘ , ਅਸ਼ਵਨੀ ਕੁਮਾਰ , ਗੁਰਚਰਨ ਸਿੰਘ ਚਾਹਲ, ਗੁਲਜ਼ਾਰ ਸਿੰਘ ਥਿੰਦ , ਸੁਰਿੰਦਰਜੀਤ ਸਿੰਘ , ਸੁਖਦੀਪ ਸਿੰਘ ਆਦਿ ਨੇ ਵਧਾਈ ਦਿੰਦਿਆਂ ਕਿਹਾ ਕਿ ਮਨਿੰਦਰ ਸਿੱਧੂ ਸ਼ਾਹਕੋਟ ਇਲਾਕੇ ਦਾ ਮਾਣ ਹੈ।