JALANDHAR WEATHER

ਨਸ਼ਾ ਤਸਕਰਾਂ ਦਾ ਫ਼ਿਰੋਜ਼ਪੁਰ ਪੁਲਿਸ ਨੇ ਘਰ ਕੀਤਾ ਢਹਿ-ਢੇਰੀ

ਫ਼ਿਰੋਜ਼ਪੁਰ, 13 ਮਈ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਵਲੋਂ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਸਰਹੱਦੀ ਪਿੰਡ ਨਿਹਾਲਾ ਕਿਲਚਾ 'ਚ ਨਸ਼ਾ ਤਸਕਰ ਪਰਿਵਾਰ ਵਲੋਂ ਪ੍ਰੋਵੈਂਸ਼ੀਅਲ ਗੌਰਮਿੰਟ ਦੀ ਜ਼ਮੀਨ ਵਿਚ ਬਣਾਈ ਗੈਰ ਕਾਨੂੰਨੀ ਢੰਗ ਨਾਲ ਕੋਠੀ ਢਹਿ-ਢੇਰੀ ਕਰ ਦਿੱਤੀ। ਮੌਕੇ 'ਤੇ ਮੌਜੂਦ ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ਾ ਤਸਕਰ ਪਰਿਵਾਰ ਦੇ ਪੰਜ ਜੀਆਂ ਖ਼ਿਲਾਫ਼ ਐੱਨ.ਡੀ.ਪੀ.ਐੱਸ., ਕਤਲ, ਲੁੱਟਾਂ-ਖੋਹਾਂ ਆਦਿ ਦੇ 40 ਤੋਂ ਵੱਧ ਮੁਕੱਦਮੇ ਦਰਜ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ