ਜੰਮੂ 'ਚ ਗੋਲੀਬਾਰੀ ਦੌਰਾਨ ਬੀ.ਐਸ.ਐਫ. ਜਵਾਨ ਸ਼ਹੀਦ

ਜੰਮੂ, 11 ਮਈ-ਜੰਮੂ 'ਚ ਗੋਲੀਬਾਰੀ ਦੌਰਾਨ ਬੀ.ਐਸ.ਐਫ. ਜਵਾਨ ਸ਼ਹੀਦ ਹੋ ਗਿਆ ਹੈ। ਡੀ.ਜੀ. ਬੀ.ਐਸ.ਐਫ. ਅਤੇ ਸਾਰੇ ਰੈਂਕ ਦੇਰ ਰਾਤ ਨੂੰ ਜੰਮੂ ਦੇ ਆਰ.ਐਸ. ਪੁਰਾ ਖੇਤਰ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਰਾਸ਼ਟਰ ਦੀ ਸੇਵਾ ਵਿਚ ਬੀ.ਐਸ.ਐਫ. ਦੇ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਦੁਆਰਾ ਦਿੱਤੀ ਗਈ ਸਰਵਉੱਚ ਕੁਰਬਾਨੀ ਨੂੰ ਸਲਾਮ ਕਰਦੇ ਹਨ।