ਮੁੜ ਸਵੇਰੇ ਪਠਾਨਕੋਟ ਤੇ ਮਾਧੋਪੁਰ 'ਚ ਤੋਪਾਂ ਦੇ ਫਾਇਰ ਦੀ ਆਵਾਜ਼ ਸੁਣਾਈ ਦਿੱਤੀ, ਸਹਿਮੇ ਲੋਕ

ਮਾਧੋਪੁਰ, 11 ਮਈ (ਮਹਿਰਾ)-ਅੱਜ ਮਾਧੋਪੁਰ ਤੜਕਸਰ ਸਵੇਰੇ 4.45 ਉਤੇ ਲਗਾਤਾਰ ਦਰਜਨ ਤੋਂ ਜ਼ਿਆਦਾ ਭਾਰਤੀ ਸੈਨਾ ਵਲੋਂ ਪਾਕਿਸਤਾਨ ਦੁਆਰਾ ਭੇਜੇ ਗਏ ਡਰੋਨਾਂ ਤੇ ਤੋਪਾਂ ਦੇ ਦਰਜਨ ਤੋਂ ਜ਼ਿਆਦਾ ਫਾਇਰ ਦਾਗੇ ਗਏ, ਜਿਸ ਦੀ ਆਵਾਜ਼ ਸੁਣ ਕੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਤੇ ਚੜ੍ਹ ਗਏ, ਉਥੇ ਹੀ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕ ਕੱਲ੍ਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕਰਵਾਏ ਸਮਝੌਤੇ ਉਤੇ ਵੀ ਚਰਚਾ ਕਰ ਰਹੇ ਹਨ ਅਤੇ ਪਾਕਿਸਤਾਨ ਖਿਲਾਫ ਰੋਸ ਜ਼ਾਹਿਰ ਕਰ ਰਹੇ ਹਨ।