ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਡਵਾਈਜ਼ਰੀ ਜਾਰੀ
ਅੰਮ੍ਰਿਤਸਰ, 10 ਮਈ - ਪਾਕਿਸਤਾਨ ਵਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ, ਕਿਉਂਕਿ ਜੰਗਬੰਦੀ ਦੀ ਉਲੰਘਣਾ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ, ਇਸ ਲਈ ਅਸੀਂ ਅੱਜ ਵੀ ਚੌਕਸ ਰਹਾਂਗੇ। ਲੋੜ ਪੈਣ 'ਤੇ ਅਸੀਂ ਬਲੈਕਆਊਟ ਕਰਾਂਗੇ। ਸਾਰਿਆਂ ਨੂੰ ਸਲਾਹ ਹੈ ਕਿ ਜੇਕਰ ਲੋੜ ਪਈ ਤਾਂ ਬਲੈਕਆਊਟ ਲਾਗੂ ਕਰਨ ਲਈ ਤਿਆਰ ਰਹੋ ਅਤੇ ਘਰ ਦੇ ਅੰਦਰ ਰਹੋ। ਕਿਰਪਾ ਕਰਕੇ ਪਟਾਕੇ ਨਾ ਚਲਾਓ। ਅਸੀਂ ਇਹ ਅਭਿਆਸ ਕਈ ਵਾਰ ਕੀਤਾ ਹੈ ਇਸ ਲਈ ਕਿਰਪਾ ਕਰਕੇ ਘਬਰਾਓ ਨਾ। ਇਹ ਬਹੁਤ ਸਾਵਧਾਨੀ ਵਜੋਂ ਕੀਤਾ ਜਾਵੇਗਾ।