ਜੰਗਬੰਦੀ ਸਮਾਪਤ ਹੋਣ ਨਾਲ ਸਰਹੱਦੀ ਪਿੰਡਾਂ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ
ਓਠੀਆਂ, ਅੰਮ੍ਰਿਤਸਰ, 10 ਮਈ (ਗੁਰਵਿੰਦਰ ਸਿੰਘ ਛੀਨਾ)-ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਹਿੰਦੁਸਤਾਨ ਦੋਵੇਂ ਦੇਸ਼ਾਂ ਵਲੋਂ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਰਾਤ ਵੇਲੇ ਦੋਹਾਂ ਦੇਸ਼ਾਂ ਵਲੋਂ ਗੋਲਾ ਬਾਰੂਦ ਅਤੇ ਡਰੋਨ ਇਕ ਦੂਜੇ ਦੇ ਦੇਸ਼ ਵਿਚ ਸੁੱਟੇ ਜਾ ਰਹੇ ਸਨ। ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਸੀ, ਅੱਜ ਦੋਵਾਂ ਦੇਸ਼ਾਂ ਵਲੋਂ ਜੰਗ ਦੀ ਸਮਾਪਤੀ ਤੋਂ ਬਾਅਦ ਸਰਹੱਦੀ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਲੋਕ ਸੁੱਖ ਦਾ ਸਾਹ ਲੈ ਰਹੇ ਹਨ।