ਪ੍ਰਸ਼ਾਸਨ ਵਲੋਂ ਬਲੈਕਆਊਟ ਤੇ ਦੁਕਾਨਾਂ, ਸ਼ਾਪਿੰਗ ਮਾਲ ਆਦਿ ਬੰਦ ਦੇ ਆਦੇਸ਼ ਵਾਪਿਸ

ਦਿੜ੍ਹਬਾ ਮੰਡੀ (ਸੰਗਰੂਰ), 10 ਮਈ (ਜਸਵੀਰ ਸਿੰਘ ਔਜਲਾ)-ਮੌਜੂਦਾ ਹਾਲਾਤ ਅਤੇ ਪਾਕਿਸਤਾਨ ਤੋਂ ਸੰਭਾਵੀ ਹਵਾਈ ਹਮਲੇ ਦੇ ਖ਼ਤਰੇ ਦੇ ਸੰਕੇਤ ਦੇਣ ਵਾਲੇ ਖੁਫੀਆ ਜਾਣਕਾਰੀਆਂ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਕਮ ਨੰ. 67 ਐੱਮ. ਏ. ਮਿਤੀ 10/05/2025 ਤਹਿਤ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਦਿੜ੍ਹਬਾ ਡਾਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਹੁਣ ਇਹ ਪਾਬੰਦੀਆਂ ਵਾਪਸ ਲਈਆਂ ਜਾਂਦੀਆਂ ਹਨ। ਭਾਵ ਦੁਕਾਨਾਂ, ਸ਼ਾਪਿੰਗ ਮਾਲ ਆਦਿ ਬੰਦ ਕਰਨ ਦੇ ਆਦੇਸ਼ ਵਾਪਿਸ ਲਏ ਜਾਂਦੇ ਹਨ।