ਖਾਸਾ ਵਿਖੇ ਅੱਜ ਤੜਕਸਾਰ ਹੋਇਆ ਡਰੋਨ ਹਮਲਾ
ਅੰਮ੍ਰਿਤਸਰ, 9 ਮਈ (ਰੇਸ਼ਮ ਸਿੰਘ)- ਅੱਜ ਤੜਕਸਾਰ 5 ਵਜੇ ਤੇ ਕਰੀਬ ਪਾਕਿਸਤਾਨ ਵਾਲੇ ਪਾਸਿਓਂ ਇੱਥੇ ਅਟਾਰੀ ਖਾਸਾ ਨੇੜੇ ਡਰੋਨ ਹਮਲਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨੂੰ ਭਾਰਤੀ ਹਵਾਈ ਸੈਨਾ ਵਲੋਂ ਅਸਮਾਨ ਵਿਚ ਹੀ ਨਸ਼ਟ ਕਰ ਦਿੱਤਾ ਗਿਆ। ਇਸ ਦੀ ਪੁਸ਼ਟੀ ਪੁਲਿਸ ਵਲੋਂ ਕਰ ਦਿੱਤੀ ਗਈ ਹੈ।