ਲੜਕੀ ਦੀ ਖੂਨ ਨਾਲ ਲੱਥ ਪੱਥ ਲਾਸ਼ ਮਿਲੀ
ਚੋਗਾਵਾਂ (ਅੰਮ੍ਰਿਤਸਰ), 4 ਮਈ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਅਜਨਾਲਾ ਰੋਡ ਚੋਗਾਵਾਂ ਵਿਖੇ ਇਕ ਲੜਕੀ ਦੀ ਖੂਨ ਨਾਲ ਲੱਥ ਪੱਥ ਲਾਸ਼ ਮਿਲਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਉਕਤ ਲੜਕੀ ਜੋ ਨਸ਼ੇ ਦੀ ਆਦੀ ਸੀ, ਕਾਫੀ ਦਿਨਾਂ ਤੋਂ ਕਸਬਾ ਚੋਗਾਵਾਂ ਤੇ ਆਸ ਪਾਸ ਘੁੰਮਦੀ ਫਿਰਦੀ ਸੀ। ਉਸ ਦੀ ਖੂਨ ਨਾਲ ਲੱਥ ਪੱਥ ਲਾਸ਼ ਇਕ ਦੁਕਾਨ ਅੱਗੇ ਪਈ ਹੋਈ ਸੀ। ਥਾਣਾ ਲੋਪਕੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।