JALANDHAR WEATHER

ਰੋਪੜ ਲੁਧਿਆਣਾ ਪੑੋਜੈਕਟ ਅਧੀਨ ਆਉਂਦੀ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਪੁਲਿਸ ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ

ਮਾਛੀਵਾੜਾ ਸਾਹਿਬ (ਲੁਧਿਆਣਾ), 4 ਮਈ (ਮਨੋਜ ਕੁਮਾਰ) ਐਤਵਾਰ ਤੜਕਸਾਰ ਪੰਜਾਬ ਪੁਲਿਸ ਦਾ ਲਾਮਲਸ਼ਕਰ, ਜਿਸ ਵਿਚ ਕਈ ਦਰਜਨ ਅਧਿਕਾਰੀਆਂ ਦੇ ਨਾਲ ਨਾਲ ਸੈਂਕੜੇ ਮੁਲਾਜਮ ਸ਼ਾਮਿਲ ਹਨ, ਪਿੰਡ ਹਿਯਾਤਪੁਰ ਰੋਪੜ ਲੁਧਿਆਣਾ ਨਵੇਂ ਮਾਰਗ ਅਧੀਨ ਆਉਂਦੀ ਜ਼ਮੀਨ ਕਰੀਬ 15 ਏਕੜ ਦਾ ਕਬਜ਼ਾ ਲੈਣ ਪਹੁੰਚਿਆ, ਪਰ ਜ਼ਮੀਨ ਮਾਲਕ ਕਿਸਾਨਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਤੱਕ ਸਰਕਾਰ ਵਲੋਂ ਜ਼ਮੀਨ ਦਾ ਕੋਈ ਮੁਆਵਜ਼ਾ ਸਾਨੂੰ ਨਹੀਂ ਦਿੱਤਾ ਗਿਆ ਤੇ ਪੁਲਿਸ ਧੱਕੇ ਨਾਲ ਕਬਜ਼ਾ ਕਰਨ ਆ ਗਈ ਹੈ। ਫਿਲਹਾਲ ਕਿਸਾਨਾਂ ਦੇ ਇਸ ਵਿਰੋਧ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਕੁਝ ਸਮੇਂ ਲਈ ਰੋਕ ਦਿੱਤੀ ਹੈ ਜਦਕਿ ਕਿਸਾਨ ਜ਼ਮੀਨ ਨੇੜੇ ਹੀ ਡੱਟ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ