JALANDHAR WEATHER

31 ਕਰੋੜ ਦੀ ਲਾਗਤ ਵਾਲੀਆਂ ਸੜਕਾਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮਨਜ਼ੂਰ ਕਰਵਾਈਆਂ

ਤਪਾ ਮੰਡੀ, 29 ਅਪ੍ਰੈਲ (ਵਿਜੇ ਸ਼ਰਮਾ)-ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਹਲਕਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਤਕਰੀਬਨ 31 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਸੜਕਾਂ ਮਨਜ਼ੂਰ ਕਰਵਾਈਆਂ ਹਨ, ਜਿਨ੍ਹਾਂ ਨੂੰ ਚੌੜਾ ਕੀਤਾ ਜਾਵੇਗਾ। ਇਸ ਸਬੰਧੀ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਇਲਾਕਾ ਵਾਸੀਆਂ ਦੀ ਮੰਗ 'ਤੇ ਬਰਨਾਲਾ-ਬਠਿੰਡਾ ਰੋਡ ਤਪਾ ਤੋਂ ਰੂੜੇਕੇ ਕਲਾਂ ਵਾਇਆ ਪਿੰਡ ਮਹਿਤਾ ਅਤੇ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਚੀਮਾ, ਨੇੜੇ ਆਰੀਆ ਭੱਟ ਕਾਲਜ ਤੋਂ ਸ਼ੁਰੂ ਹੋ ਕੇ ਉੱਗੋਕੇ, ਮੌੜ ਨਾਭਾ, ਜੈਮਲ ਸਿੰਘ ਵਾਲਾ ਹੁੰਦੇ ਹੋਏ ਚਿਤਾਨੰਦ ਗਊਸ਼ਾਲਾ ਆਲੀਕੇ ਤੱਕ ਸੜਕ ਬਣਾਉਣ ਲਈ ਮੁੱਖ ਮੰਤਰੀ ਅਤੇ ਲੋਕ ਨਿਰਮਾਣ ਮੰਤਰੀ ਦੇ ਸਨਮੁੱਖ ਗੁਜ਼ਾਰਿਸ਼ ਕੀਤੀ ਸੀ, ਜਿਸ 'ਤੇ ਉਨ੍ਹਾਂ ਵਲੋਂ ਦੋਵਾਂ ਸੜਕਾਂ ਨੂੰ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਅਧੀਨ "ਪਲਾਨ ਰੋਡ" ਘੋਸ਼ਿਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਸੜਕਾਂ ਪਹਿਲਾਂ 10 -10 ਫੁੱਟ ਚੌੜੀਆਂ ਸਨ ਜਿਨ੍ਹਾਂ ਨੂੰ ਹੁਣ ਨਵੇਂ ਸਿਰਿਓਂ 18 -18 ਫੁੱਟ ਚੌੜੀਆਂ ਕਰਕੇ ਬਣਾਇਆ ਜਾਵੇਗਾ ਅਤੇ ਰੂੜੇਕੇ ਕਲਾਂ ਤੋਂ ਮਹਿਤਾ ਪਿੰਡ ਵਾਲੀ 7.64 ਕਿਲੋਮੀਟਰ ਵਾਲੀ ਸੜਕ 'ਤੇ 10 ਕਰੋੜ ਰੁਪਏ ਅਤੇ ਚੀਮਾ ਪਿੰਡ ਤੋਂ ਜੈਮਲ ਸਿੰਘ ਵਾਲਾ ਤੱਕ 17.85 ਕਿਲੋਮੀਟਰ ਦੀ ਲੰਬਾਈ ਵਾਲੀ ਸੜਕ 'ਤੇ ਅੰਦਾਜ਼ਨ 21 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਵੇਗੀ ਅਤੇ ਤਕਰੀਬਨ ਤਿੰਨ ਮਹੀਨਿਆਂ ਅੰਦਰ ਇਨ੍ਹਾਂ ਸੜਕਾਂ ਲਈ ਟੈਂਡਰ ਪ੍ਰਕਿਰਿਆ ਪੂਰੀ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ