ਰਾਏਕੋਟ ਦਾ ਅਰਪਣ ਖੰਨਾ ਕੈਨੇਡਾ 'ਚ ਦੂਜੀ ਵਾਰ ਬਣਿਆ ਐਮ.ਪੀ.

ਰਾਏਕੋਟ, 29 ਅਪ੍ਰੈਲ (ਸੁਸ਼ੀਲ)-ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਸ਼ਹਿਰ ਦਾ ਅਰਪਣ ਖੰਨਾ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਆਕਸਫੋਰਡ ਸੀਟ ਤੋਂ ਦੂਜੀ ਵਾਰ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ। ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਣ ਖੰਨਾ ਨੇ ਆਪਣੇ ਵਿਰੋਧੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੀ ਨੂੰ 10,977 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਹੈ।