ਮਲਸੀਆਂ (ਸ਼ਾਹਕੋਟ) ਦਾ ਨੌਜਵਾਨ ਮਨਿੰਦਰ ਸਿੱਧੂ ਕੈਨੇਡਾ 'ਚ ਤੀਜੀ ਵਾਰ ਬਣਿਆ ਐਮ.ਪੀ.

ਸ਼ਾਹਕੋਟ, 29 ਅਪ੍ਰੈਲ (ਬਾਂਸਲ)-ਮਲਸੀਆਂ (ਸ਼ਾਹਕੋਟ) ਕਸਬੇ ਦਾ ਕੈਨੇਡਾ ਰਹਿ ਰਿਹਾ ਨੌਜਵਾਨ ਮਨਿੰਦਰ ਸਿੱਧੂ ਪੁੱਤਰ ਨਰਿੰਦਰ ਸਿੱਧੂ ਓਂਟਾਰੀਓ ਸੂਬੇ ਦੇ ਬਰੈਂਪਟਨ ਈਸਟ ਪਾਰਲੀਮਾਨੀ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਹਾਸਲ ਕਰਕੇ ਲਗਾਤਾਰ ਤੀਜੀ ਵਾਰ ਕੈਨੇਡਾ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਹੈ। ਮਨਿੰਦਰ ਸਿੱਧੂ ਨੂੰ ਹਲਕੇ ਦੇ ਲੋਕਾਂ ਨੇ ਇਕ ਵਾਰ ਫਿਰ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਤੀਜੀ ਵਾਰ ਐਮ.ਪੀ. ਚੁਣ ਕੇ ਕੈਨੇਡਾ ਦੀ ਪਾਰਲੀਮੈਂਟ ਵਿਚ ਭੇਜਿਆ ਹੈ। ਉਨ੍ਹਾਂ ਦੀ ਜਿੱਤ 'ਤੇ ਮਲਸੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੀ ਜਿੱਤ 'ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪਰਮ ਸਿੱਧੂ , ਬਲਵੰਤ ਮਲਸੀਆਂ ਪ੍ਰਧਾਨ, ਐਡਵੋਕੇਟ ਦੀਪਕ ਸ਼ਰਮਾ, ਗੁਰਨਾਮ ਸਿੰਘ ਚੱਠਾ, ਬਲਵਿੰਦਰ ਸਿੰਘ ਪੈਂਤੀ, ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਅਸ਼ਵਨੀ ਕੁਮਾਰ ਭੁੱਟੋ, ਗੁਰਚਰਨ ਸਿੰਘ ਚਾਹਲ ਆਦਿ ਨੇ ਵਧਾਈ ਦਿੰਦਿਆਂ ਕਿਹਾ ਕਿ ਮਨਿੰਦਰ ਸਿੱਧੂ ਸ਼ਾਹਕੋਟ ਇਲਾਕੇ ਦਾ ਮਾਣ ਹੈ।