ਪੀ.ਪੀ.ਆਰ. ਮਾਰਕੀਟ 'ਚ ਸੜਕ ਹਾਦਸੇ 'ਚ ਪਲਟੀ ਕਾਰ, 3 ਜ਼ਖਮੀ

ਜਲੰਧਰ, 29 ਅਪ੍ਰੈਲ-ਪੀ.ਪੀ.ਆਰ. ਮਾਰਕੀਟ ਵਿਚ ਇਕ ਸੜਕ ਹਾਦਸਾ ਵਾਪਰਿਆ ਹੈ। ਜਿਥੇ ਇਸ ਘਟਨਾ ਵਿਚ ਐਕਟਿਵਾ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਗੱਡੀ ਪਲਟ ਗਈ। ਹਾਦਸੇ ਵਿਚ ਡਰਾਈਵਰ ਜ਼ਖਮੀ ਹੋ ਗਿਆ ਅਤੇ ਲੋਕਾਂ ਦੀ ਮਦਦ ਨਾਲ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਡਰਾਈਵਰ ਆਕੁਨ ਹਸਪਤਾਲ ਦਾ ਕਰਮਚਾਰੀ ਹੈ। ਇਸ ਘਟਨਾ ਵਿਚ ਕਾਰ ਅਤੇ ਐਕਟਿਵਾ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸੇ ਹਾਦਸੇ ਵਿਚ ਕਾਰ ਚਾਲਕ ਅਤੇ ਐਕਟਿਵਾ ਸਵਾਰ ਦੋ ਨੌਜਵਾਨ ਵੀ ਜ਼ਖਮੀ ਹੋ ਗਏ, ਜਿਸ ਵਿਚ ਇਕ ਨੌਜਵਾਨ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ।