ਬਾਇਓਗੈਸ ਪਲਾਂਟ ਵਿਚ ਪਰਾਲੀ ਦੀਆਂ ਗੱਠਾਂ ਦੇ ਦੂਸਰੇ ਡੰਪ ਨੂੰ ਲੱਗੀ ਅੱਗ

ਬਠਿੰਡਾ/ ਤਲਵੰਡੀ ਸਾਬੋ/ਸੀਂਗੋ ਮੰਡੀ, 29 ਅਪ੍ਰੈਲ (ਲਕਵਿੰਦਰ ਸ਼ਰਮਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿਚ ਅੱਜ ਉਸ ਸਮੇਂ ਭਗਦੜ ਮੱਚ ਗਈ ਜਦੋਂ ਬਾਇਓਗੈਸ ਪਲਾਂਟ ਵਿਚ ਵਰਤਣ ਵਾਲੀਆਂ ਪਰਾਲੀ ਦੀਆਂ ਗੱਠਾਂ ਦੇ ਦੂਸਰੇ ਡੰਪ ਨੂੰ ਅੱਗ ਲੱਗ ਗਈ, ਜਿਸ ਦਾ ਪਤਾ ਲੱਗਦੇ ਹੀ ਆਸ ਪਾਸ ਦੇ ਪਿੰਡ ਦੇ ਲੋਕ ਬੁਝਾਉਣ ਦੇ ਲਈ ਆ ਗਏ ਹਨ ਤੇ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਚੁੱਕੀਆਂ ਹਨ ਤੇ ਅੱਗ ਬੁਝਾਉਣ ਦੇ ਰਾਹਤ ਕਾਰਜ ਜਾਰੀ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿੰਡ ਵਾਲੇ ਪਾਸੇ ਲੱਗੇ 10 ਏਕੜ ਵਿਚ ਪਰਾਲੀ ਦੇ ਗੱਠਾਂ ਦੇ ਡੰਪ ਨੂੰ ਅੱਗ ਲੱਗ ਚੁੱਕੀ ਹੈ ਤੇ ਲਗਭਗ ਦੋ ਦਿਨਾਂ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਆਮ ਲੋਕਾਂ ਨੇ ਮਸਾਂ ਬੁਝਾਈ ਸੀ ਤੇ ਹੁਣ ਦੂਸਰੇ ਡੰਪ ਨੂੰ ਅੱਗ ਲੱਗ ਗਈ ਹੈ। ਅਗਰ ਇਹ ਜਲਦੀ ਨਾ ਬੁਝੀ ਤਾਂ ਵੱਡੇ ਨੁਕਸਾਨ ਹੋ ਸਕਦੇ ਹਨ। ਕਿਉਂਕਿ ਇਸ ਪਾਸੇ ਹੀ ਬਾਇਓਗਾਈਸ ਪਲਾਂਟ ਲੱਗਿਆ ਹੋਇਆ ਹੈ।