ਖਰੜ ਨਗਰ ਕੌਂਸਲ ਦੀ ਅਕਾਲੀ ਪ੍ਰਧਾਨ ਨੂੰ ਲਾਹੁਣ ਲਈ ਵਿਰੋਧੀ ਪੱਬਾ ਭਾਰ
ਖਰੜ, 23 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)- ਖਰੜ ਨਗਰ ਕੌਂਸਲ ਤੇ ਅਕਾਲੀ ਦਲ ਦੀ ਕਾਬਜ਼ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੂੰ ਅਹੁਦੇ ਤੋਂ ਬਰਤਰਫ਼ ਕਰਨ ਦੇ ਲਈ ਵਿਰੋਧੀ ਧਿਰ ਦੇ ਐਮ.ਸੀ. ਪੱਬਾ ਭਾਰ ਹਨ। ਇਸ ਸੰਬੰਧੀ ਅੱਜ 18 ਦੇ ਕਰੀਬ ਐਮ.ਸੀਜ਼. ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਨਗਰ ਕੌਂਸਲ ਦੀ ਪ੍ਰਧਾਨ ਤੋਂ ਭਰੋਸਾ ਉੱਠ ਚੁੱਕਿਆ ਹੈ, ਇਸ ਕਰਕੇ ਇਨ੍ਹਾਂ ਦੇ ਕੋਲ ਬਹੁਮਤ ਨਹੀਂ ਹੈ। ਨਗਰ ਕੌਂਸਲ ਦੀ ਅਧਿਕਾਰੀ ਨੇ ਕਿਹਾ ਉਹ ਇਸ ਸੰਬੰਧੀ ਅਗਲੀ ਕਾਰਵਾਈ ਅਮਲ ਵਿਚ ਲਿਆਉਣਗੇ।