ਮਹਿਬੂਬਾ ਮੁਫ਼ਤੀ ਨੇ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਕੱਲ੍ਹ ਮੁਕੰਮਲ ਬੰਦ ਦਾ ਦਿੱਤਾ ਸੱਦਾ

ਜੰਮੂ-ਕਸ਼ਮੀਰ, 22 ਅਪ੍ਰੈਲ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਕਿਹਾ ਕਿ ਚੈਂਬਰ ਐਂਡ ਬਾਰ ਐਸੋਸੀਏਸ਼ਨ ਜੰਮੂ ਨੇ ਸੈਲਾਨੀਆਂ 'ਤੇ ਭਿਆਨਕ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਕੱਲ੍ਹ ਮੁਕੰਮਲ ਬੰਦ ਦਾ ਸੱਦਾ ਦਿੱਤਾ ਹੈ। ਮੈਂ ਸਾਰੇ ਕਸ਼ਮੀਰੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਪਹਿਲਗਾਮ ਵਿਚ ਹੋਏ ਬੇਰਹਿਮ ਹਮਲੇ ਵਿਚ ਮਾਰੇ ਗਏ ਮਾਸੂਮ ਲੋਕਾਂ ਦੇ ਸਨਮਾਨ ਵਿਚ ਇਸ ਬੰਦ ਦਾ ਸਮਰਥਨ ਕਰਨ। ਇਹ ਸਿਰਫ਼ ਕੁਝ ਚੋਣਵੇਂ ਲੋਕਾਂ 'ਤੇ ਹਮਲਾ ਨਹੀਂ ਹੈ , ਇਹ ਸਾਡੇ ਸਾਰਿਆਂ 'ਤੇ ਹਮਲਾ ਹੈ। ਅਸੀਂ ਦੁੱਖ ਅਤੇ ਗੁੱਸੇ ਵਿਚ ਇਕੱਠੇ ਖੜ੍ਹੇ ਹਾਂ ਅਤੇ ਮਾਸੂਮ ਲੋਕਾਂ ਦੇ ਕਤਲੇਆਮ ਦੀ ਨਿੰਦਾ ਕਰਨ ਲਈ ਇਸ ਬੰਦ ਦਾ ਜ਼ੋਰਦਾਰ ਸਮਰਥਨ ਕਰਦੇ ਹਾਂ।