ਪੰਜਾਬ ਪੁਲਿਸ ਪ੍ਰਤਾਪ ਸਿੰਘ ਬਾਜਵਾ ਤੋਂ ਚਾਹੁੰਦੀ ਹੈ ਜਾਣਕਾਰੀ- ਅਮਨ ਅਰੋੜਾ

ਚੰਡੀਗੜ੍ਹ, 15 ਅਪ੍ਰੈਲ- ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਬੰਬਾਂ ਵਾਲੀ ਟਿੱਪਣੀ ’ਤੇ ਪੁਲਿਸ ਸੰਮਨ ਲਈ ‘ਆਪ’ ਨੂੰ ਜ਼ਿੰਮੇਵਾਰ ਠਹਿਰਾਉਣ ’ਤੇ, ਪੰਜਾਬ ਦੇ ਮੰਤਰੀ ਅਤੇ ਸੂਬਾ ‘ਆਪ’ ਦੇ ਸੂਬਾ ਮੁਖੀ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਕੀ ਕੀਤਾ? ਉਨ੍ਹਾਂ ਨੇ ਖੁਦ ਟੀ.ਵੀ. ’ਤੇ ਬੰਬਾਂ ਬਾਰੇ ਗੱਲ ਕੀਤੀ ਸੀ। ਪੰਜਾਬ ਪੁਲਿਸ ਜਾਣਕਾਰੀ ਦੇ ਸਰੋਤ, ਬੰਬ ਕਿੱਥੇ ਹਨ, ਨਿਸ਼ਾਨਾ ਕੌਣ ਹਨ, ਜਾਣਨਾ ਚਾਹੁੰਦੀ ਹੈ? ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਹੋ ਸਕਦਾ ਹੈ ਕਿ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਇਆ ਧਮਾਕਾ 18ਵਾਂ ਬੰਬ ਹੁੰਦਾ, ਜੇਕਰ ਉਹ ਪਹਿਲਾਂ ਸੂਚਿਤ ਕਰ ਸਕਦੇ ਹੁੰਦੇ, ਤਾਂ ਇਸ ਨੂੰ ਟਾਲਿਆ ਜਾ ਸਕਦਾ ਸੀ। ਉਹ ਅਜੇ ਵੀ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਪਾਕਿਸਤਾਨ ਦਾ ਸੰਬੰਧ ਹੋ ਸਕਦਾ ਹੈ।