ਸਰਕਾਰ ਨੇ ਜੋ ਕਰਨਾ ਹੈ ਕਰ ਲੈਣ- ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 15 ਅਪ੍ਰੈਲ- ਅੱਜ ਮੁਹਾਲੀ ਸਾਈਬਰ ਸੈੱਲ ਥਾਣੇ ਅੱਗੇ ਪੇਸ਼ੀ ਲਈ ਪੁੱਜੇ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ ਹੈ, ਸਰਕਾਰ ਨੇ ਜੋ ਕਰਨਾ ਹੈ, ਉਹ ਕਰ ਲੈਣ। ਉਨ੍ਹਾਂ ਦੇ ਨਾਲ ਕਾਂਗਰਸ ਦੀ ਹੋਰ ਵੀ ਆਗੂ ਮੌਜੂਦ ਹਨ। ਦੱਸ ਦੇਈਏ ਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤੇ ਬੰਬਾਂ ਸੰਬੰਧੀ ਬਿਆਨ ’ਤੇ ਸਾਈਬਰ ਕ੍ਰਾਈਮ ਵਲੋਂ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕਾਂਗਰਸੀਆਂ ਨੂੰ ਰੋਕਣ ਲਈ ਬੈਰੀਕੇਡਿੰਗ ਵੀ ਕੀਤੀ ਹੈ।