ਆਂਧਰਾ ਪ੍ਰਦੇਸ਼: ਪਟਾਕੇ ਬਣਾਉਣ ਵਾਲੇ ਪਲਾਂਟ ਵਿਚ ਧਮਾਕਾ, 8 ਲੋਕਾਂ ਦੀ ਮੌਤ

ਕੈਲਾਸਪਟਨਮ (ਆਂਧਰਾ ਪ੍ਰਦੇਸ਼), 13 ਅਪ੍ਰੈਲ - ਅਨਕਾਪੱਲੇ ਵਿਚ ਇਕ ਪਟਾਕੇ ਬਣਾਉਣ ਵਾਲੇ ਪਲਾਂਟ ਵਿਚ ਹੋਏ ਧਮਾਕੇ ਬਾਰੇ ਫਾਇਰ ਅਫ਼ਸਰ ਡੀ. ਨਿਰੰਜਨ ਰੈਡੀ ਨੇ ਕਿਹਾ, "ਅੱਜ ਦੁਪਹਿਰ 1 ਵਜੇ ਦੇ ਕਰੀਬ, ਸਾਨੂੰ ਇਕ ਫੋਨ ਆਇਆ ਜਿਸ ਵਿਚ ਕਿਹਾ ਗਿਆ ਸੀ ਕਿ ਇਕ ਵੱਡਾ ਧਮਾਕਾ ਹੋਇਆ ਹੈ। 3 ਫਾਇਰ ਇੰਜਣ ਅਤੇ 50 ਕਰਮਚਾਰੀ ਮੌਕੇ 'ਤੇ ਪਹੁੰਚ ਗਏ। 8 ਲੋਕਾਂ ਦੀ ਮੌਤ ਹੋ ਗਈ ਅਤੇ 7 ਗੰਭੀਰ ਜ਼ਖ਼ਮੀ ਹੋ ਗਏ।