ਪੰਜਾਬ ਪੁਲਿਸ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਉਹ ਜਾਇਜ਼ ਨਹੀਂ - ਰਾਜਾ ਵੜਿੰਗ

ਬਠਿੰਡਾ (ਪੰਜਾਬ), 13 ਅਪ੍ਰੈਲ - ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਾਣਬੁੱਝ ਕੇ ਵਿਰੋਧੀ ਧਿਰ ਦੇ ਨੇਤਾ 'ਤੇ ਦਬਾਅ ਪਾਉਣ ਲਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ। ਤੁਸੀਂ ਦਬਾਅ ਦੀ ਰਾਜਨੀਤੀ ਕਰਨਾ ਚਾਹੁੰਦੇ ਹੋ, ਡਰਾਉਣਾ ਚਾਹੁੰਦੇ ਹੋ ? ਮੈਂ ਪੁਲਿਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਉਹ ਜਾਇਜ਼ ਨਹੀਂ ਹੈ, ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਬਿਲਕੁਲ ਵੀ ਪੰਜਾਬ ਪੁਲਿਸ ਨਹੀਂ ਹੋ। ਜਨਤਾ ਜਾਣਦੀ ਹੈ ਕਿ ਪਾਕਿਸਤਾਨ ਨਾਲ ਕਿਸ ਦਾ ਸੰਬੰਧ ਹੈ ਜਾਂ ਨਹੀਂ, ਤੁਹਾਡੇ (ਭਗਵੰਤ ਮਾਨ) ਦੇ ਕਹਿਣ ਨਾਲ ਕੁਝ ਨਹੀਂ ਹੋਵੇਗਾ।