ਤਿੰਨ ਲੋਕਾਂ ਤੋਂ 24 ਲੱਖ ਰੁਪਏ, 43 ਏ.ਟੀ.ਐਮ., ਇਕ ਲੈਪਟਾਪ, 19 ਪਾਸਬੁੱਕ ਅਤੇ 14 ਮੋਬਾਈਲ ਫੋਨ ਬਰਾਮਦ

ਜਲੰਧਰ , 13 ਅਪ੍ਰੈਲ - ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸਾਈਬਰ ਧੋਖਾਧੜੀ ਵਿਚ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ ਵਿਚ, ਪੁਲਿਸ ਨੇ ਤਿੰਨ ਲੋਕਾਂ ਤੋਂ 24 ਲੱਖ ਰੁਪਏ, 43 ਏ.ਟੀ.ਐਮ., ਇਕ ਲੈਪਟਾਪ, 19 ਪਾਸਬੁੱਕ ਅਤੇ 14 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਦੇ ਏ.ਸੀ.ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਲੋਕ ਜਲੰਧਰ ਦੇ ਇਕ ਹੋਟਲ ਵਿਚ ਲੋਕਾਂ ਨਾਲ ਧੋਖਾਧੜੀ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਵਿਚ ਵਰੁਣ, ਅਨਿਲ ਅਤੇ ਰਿੰਪਲ ਸ਼ਾਮਿਲ ਹਨ, ਇਹ ਤਿੰਨੋਂ ਜਲੰਧਰ ਦੇ ਰਹਿਣ ਵਾਲੇ ਹਨ।