JALANDHAR WEATHER

ਅਮਿਤ ਸ਼ਾਹ ਦਾ ਅੱਜ ਜੰਮੂ ਕਸ਼ਮੀਰ ਦੌਰੇ ਦਾ ਦੂਜਾ ਦਿਨ

ਸ੍ਰੀਨਗਰ, 7 ਅਪ੍ਰੈਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਆਪਣੇ ਦੌਰੇ ਦੇ ਦੂਜੇ ਦਿਨ ਅੱਜ ਕਠੂਆ ਵਿਚ ਕੰਟਰੋਲ ਰੇਖਾ ਅਤੇ ਬੀ.ਐਸ.ਐਫ਼. ਚੌਕੀ ਦਾ ਦੌਰਾ ਕਰਨਗੇ। ਇਥੇ ਉਹ ਮੌਜੂਦਾ ਸੁਰੱਖਿਆ ਪ੍ਰਬੰਧਾਂ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ। ਕਠੂਆ ਵਿਚ 23 ਮਾਰਚ ਤੋਂ ਲਗਾਤਾਰ ਅੱਤਵਾਦ ਵਿਰੋਧੀ ਕਾਰਵਾਈ ਜਾਰੀ ਹੈ। ਇਸ ਵਿਚ ਹੁਣ ਤੱਕ 2 ਅੱਤਵਾਦੀ ਮਾਰੇ ਜਾ ਚੁੱਕੇ ਹਨ। ਇਸ ਕਾਰਵਾਈ ਵਿਚ ਚਾਰ ਪੁਲਿਸ ਵਾਲੇ ਵੀ ਸ਼ਹੀਦ ਹੋ ਗਏ ਸਨ। ਅਮਿਤ ਸ਼ਾਹ ਰਾਜ ਭਵਨ ਵਿਖੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਵਿਚੋਂ ਕੁਝ ਨੂੰ ਨਿਯੁਕਤੀ ਪੱਤਰ ਵੀ ਦੇਣਗੇ। ਇਸ ਤੋਂ ਪਹਿਲਾਂ 6 ਅਪ੍ਰੈਲ (ਐਤਵਾਰ) ਨੂੰ, ਆਪਣੀ ਫੇਰੀ ਦੇ ਪਹਿਲੇ ਦਿਨ, ਸ਼ਾਹ ਨੇ ਭਾਜਪਾ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਹ ਮੁਲਾਕਾਤ ਲਗਭਗ ਦੋ ਘੰਟੇ ਚੱਲੀ। ਇਸ ਦੌਰਾਨ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਸਾਡੀ ਨੀਤੀ ਦਾ ਹਿੱਸਾ ਹੈ ਅਤੇ ਇਸ ਨੂੰ ਢੁਕਵੇਂ ਸਮੇਂ ’ਤੇ ਬਹਾਲ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ