JALANDHAR WEATHER

ਅੱਜ ਬਿਹਾਰ ਜਾਣਗੇ ਰਾਹੁਲ ਗਾਂਧੀ

ਨਵੀਂ ਦਿੱਲੀ, 7 ਅਪ੍ਰੈਲ- ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਬਿਹਾਰ ਜਾਣਗੇ ਤੇ ਵਿਧਾਨ ਸਭਾ ਚੋਣਾਂ ਲਈ ਚੋਣ ਬਿਗਲ ਵਜਾਉਣਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਲਿਖਿਆ ਕਿ ਬਿਹਾਰ ਦੇ ਨੌਜਵਾਨ ਦੋਸਤੋ, ਮੈਂ 7 ਅਪ੍ਰੈਲ ਨੂੰ ਬੇਗੂਸਰਾਏ ਆ ਰਿਹਾ ਹਾਂ, ਮਾਈਗ੍ਰੇਸ਼ਨ ਰੋਕੋ, ਨੌਕਰੀਆਂ ਦਿਓ ਯਾਤਰਾ ਵਿਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ। ਇਸ ਦਾ ਉਦੇਸ਼ ਪੂਰੀ ਦੁਨੀਆ ਨੂੰ ਬਿਹਾਰ ਦੇ ਨੌਜਵਾਨਾਂ ਦੀਆਂ ਭਾਵਨਾਵਾਂ, ਉਨ੍ਹਾਂ ਦੇ ਸੰਘਰਸ਼, ਉਨ੍ਹਾਂ ਦੇ ਦੁੱਖਾਂ ਤੋਂ ਜਾਣੂ ਕਰਵਾਉਣਾ ਹੈ। ਤੁਸੀਂ ਵੀ ਚਿੱਟੀ ਟੀ-ਸ਼ਰਟ ਪਾ ਕੇ ਆਓ, ਸਵਾਲ ਪੁੱਛੋ, ਆਪਣੀ ਆਵਾਜ਼ ਬੁਲੰਦ ਕਰੋ - ਆਪਣੇ ਹੱਕਾਂ ਲਈ ਸਰਕਾਰ ’ਤੇ ਦਬਾਅ ਪਾਉਣ ਲਈ, ਇਸ ਨੂੰ ਹਟਾਉਣ ਲਈ ਚਿੱਟੀ ਟੀ-ਸ਼ਰਟ ਲਹਿਰ ਵਿਚ ਸ਼ਾਮਿਲ ਹੋਵੋ। ਆਓ ਮਿਲ ਕੇ ਬਿਹਾਰ ਨੂੰ ਮੌਕਿਆਂ ਦਾ ਰਾਜ ਬਣਾਈਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ