ਬਰਨਾਲਾ ਪੁਲਿਸ ਦਾ ਨੌਜਵਾਨਾਂ ਨਾਲ ਹੋਇਆ ਮੁਕਾਬਲਾ, ਦੋ ਗ੍ਰਿਫ਼ਤਾਰ

ਰੂੜੇਕੇ ਕਲਾਂ, (ਬਰਨਾਲਾ), 28 ਮਾਰਚ (ਗੁਰਪ੍ਰੀਤ ਸਿੰਘ ਕਾਹਨੇ ਕੇ)- ਬਰਨਾਲਾ ਮਾਨਸਾ ਮੁੱਖ ਮਾਰਗ ਧੌਲਾ ਵਿਖੇ ਨੌਜਵਾਨਾਂ ਅਤੇ ਪੁਲਿਸ ਦਾ ਆਪਸੀ ਮੁਕਾਬਲਾ ਹੋਇਆ ਹੈ, ਜਿਸ ਵਿਚ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਨੌਜਵਾਨਾਂ ਕੋਲੋਂ ਇਕ ਪਿਸਤੌਲ ਤੇ ਰਿਵਾਲਵਰ ਨਸ਼ੀਲੀਆਂ ਗੋਲੀਆਂ ਤੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਜ਼ਖਮੀ ਵਿਅਕਤੀ ਵੀਰਭੱਦਰ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੂਸਰੇ ਨੌਜਵਾਨ ਕੇਵਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।