JALANDHAR WEATHER

ਜਲੰਧਰ ਐਨਕਾਊਂਟਰ: ਐਸ.ਐਸ.ਪੀ. ਗੁਰਮੀਤ ਸਿੰਘ ਨੇ ਦਿੱਤੀ ਜਾਣਕਾਰੀ

ਜਲੰਧਰ, 18 ਮਾਰਚ- ਯੂਟਿਊਬਰ ਦੇ ਘਰ ’ਤੇ ਕਥਿਤ ਤੌਰ ’ਤੇ ਸੁੱਟੇ ਗਏ ਗ੍ਰਨੇਡ ’ਤੇ ਤੇ ਅੱਜ ਹੋਏ ਐਨਕਾਊਂਟਰ ਸੰਬੰਧੀ ਐਸ.ਐਸ.ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਰੋਜ਼ਰ ਸੰਧੂ ਦੇ ਘਰ ’ਤੇ ਗ੍ਰਨੇਡ ਲਾਬਿੰਗ ਹੋਈ ਤੇ ਅਸੀਂ ਇਸ ’ਤੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਹੈ। ਸਾਨੂੰ ਹਾਰਦਿਕ ਕੰਬੋਜ ਦੀ ਸ਼ੱਕੀ ਸ਼ਮੂਲੀਅਤ ਬਾਰੇ ਸੂਚਨਾ ਮਿਲੀ ਅਤੇ ਉਸ ਨੂੰ ਕੱਲ੍ਹ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਹੋਰ ਯੂਟਿਊਬਰ ਸ਼ਹਿਜ਼ਾਦ ਭੱਟੀ ਨੇ ਇਸ ਦੀ ਜ਼ਿੰਮੇਵਾਰੀ ਲਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਅੱਜ ਜਦੋਂ ਉਸ ਨੂੰ ਹਥਿਆਰਾਂ ਦੀ ਰਿਕਰਵਰੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਅਤੇ ਪੁਲਿਸ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਉਸ ਨੂੰ ਸੱਜੀ ਲੱਤ ਵਿਚ ਗੋਲੀ ਲੱਗੀ ਅਤੇ ਇਸ ਵੇਲੇ ਉਸ ਦਾ ਇਲਾਜ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ