ਨਵੀਂ ਦਿੱਲੀ , 7 ਫਰਵਰੀ - ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਸੱਦੇ 'ਤੇ 10 ਤੋਂ 12 ਫਰਵਰੀ, 2025 ਤੱਕ ਫਰਾਂਸ ਦੇ ਦੌਰੇ 'ਤੇ ਰਹਿਣਗੇ। ਇਹ ਦੌਰਾ ਫਰਾਂਸ ਵਲੋਂ ਆਯੋਜਿਤ ਕੀਤੇ ਜਾ ਰਹੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਮੇਲਨ ਦੇ ਨਾਲ ਮੇਲ ਖਾਂਦਾ ਹੈ ਅਤੇ ਪ੍ਰਧਾਨ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨਾਲ ਏ.ਆਈ. ਐਕਸ਼ਨ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ 10 ਫਰਵਰੀ ਦੀ ਸ਼ਾਮ ਨੂੰ ਪੈਰਿਸ ਪਹੁੰਚਣਗੇ। ਉਹ ਉਸੇ ਸ਼ਾਮ ਰਾਸ਼ਟਰਪਤੀ ਦੁਆਰਾ ਐਲੀਸੀ ਪੈਲੇਸ ਵਿਖੇ ਸਰਕਾਰਾਂ ਦੇ ਮੁਖੀਆਂ ਅਤੇ ਰਾਜਾਂ ਦੇ ਮੁਖੀਆਂ ਦੇ ਸਨਮਾਨ ਵਿਚ ਆਯੋਜਿਤ ਰਾਤ ਦੇ ਖਾਣੇ ਵਿਚ ਸ਼ਾਮਿਲ ਹੋਣਗੇ। ਇਸ ਰਾਤ ਦੇ ਖਾਣੇ ਵਿਚ ਤਕਨੀਕੀ ਖੇਤਰ ਦੇ ਵੱਡੀ ਗਿਣਤੀ ਵਿਚ ਸੀ.ਈ.ਓ ਅਤੇ ਸੰਮੇਲਨ ਵਿਚ ਸੱਦੇ ਗਏ ਕਈ ਹੋਰ ਪਤਵੰਤਿਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਅਗਲੇ ਦਿਨ, 11 ਫਰਵਰੀ ਨੂੰ, ਪ੍ਰਧਾਨ ਮੰਤਰੀ ਰਾਸ਼ਟਰਪਤੀ ਮੈਕਰੋਂ ਨਾਲ ਏਆਈ ਐਕਸ਼ਨ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਨਗੇ। ਇਹ ਹਾਲ ਹੀ ਦੇ ਸਮੇਂ ਵਿਚ ਹੋਣ ਵਾਲਾ ਤੀਜਾ ਉੱਚ-ਪੱਧਰੀ ਸੰਮੇਲਨ ਹੈ। ਇਨ੍ਹਾਂ ਵਿਚੋਂ ਪਹਿਲਾ 2023 ਯੂਕੇ ਵਿਚ, ਦੂਜਾ 2024 ਵਿਚ ਕੋਰੀਆ ਗਣਰਾਜ ਵਿਚ ਅਤੇ ਹੁਣ ਇਹ ਫਰਾਂਸ ਵਿਚ ਹੈ।
ਜਲੰਧਰ : ਸ਼ੁੱਕਰਵਾਰ 25 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ 10 ਤੋਂ 12 ਫਰਵਰੀ ਤੱਕ ਫਰਾਂਸ ਦੇ ਦੌਰੇ 'ਤੇ ਰਹਿਣਗੇ - ਵਿਕਰਮ ਮਿਸਰੀ