![](/cmsimages/20250205/4770825__vi.jpeg)
ਨਵੀਂ ਦਿੱਲੀ, 5 ਫਰਵਰੀ - ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਅਤੇ ਉਨ੍ਹਾਂ ਦੀ ਪਤਨੀ ਨੇ ਪੱਟਪੜਗੰਜ ਵਿਧਾਨ ਸਭਾ ਹਲਕੇ ਦੇ ਅਧੀਨ ਮਯੂਰ ਵਿਹਾਰ ਫੇਜ਼ 1'ਤੇ ਜਾ ਕੇ ਆਪਣੀ ਵੋਟ ਪਾਈ। 'ਵੋਟ ਪਾਉਣ ਤੋਂ ਬਾਅਦ, ਵੀਰੇਂਦਰ ਸਚਦੇਵਾ ਨੇ ਕਿਹਾ, "ਅੱਜ ਦਿੱਲੀ ਦੇ ਲੋਕ ਇਕ ਵਿਕਸਤ ਰਾਸ਼ਟਰੀ ਰਾਜਧਾਨੀ ਲਈ ਵੋਟ ਪਾ ਰਹੇ ਹਨ ਅਤੇ ਮੈਂ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆ ਕੇ ਇਕ ਅਜਿਹੀ ਪਾਰਟੀ ਨੂੰ ਵੋਟ ਪਾਉਣ ਜੋ ਕੇਂਦਰ ਨਾਲ ਨਹੀਂ ਲੜਦੀ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਵਿਚ ਕੰਮ ਕਰਦੀ ਹੈ..."।