ਨਵੀਂ ਦਿੱਲੀ, 1 ਫਰਵਰੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮਧੂਬਨੀ ਕਲਾ ਅਤੇ ਪਦਮ ਪੁਰਸਕਾਰ ਜੇਤੂ ਦੁਲਾਰੀ ਦੇਵੀ ਦੇ ਹੁਨਰ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਵਲੋਂ ਭੇਟ ਕੀਤੀ ਸਾੜੀ ਪਹਿਨ ਰਹੀ ਹੈ। ਦੁਲਾਰੀ ਦੇਵੀ 2021 ਦੀ ਪਦਮ ਸ੍ਰੀ ਪੁਰਸਕਾਰ ਜੇਤੂ ਹੈ। ਜਦੋਂ ਵਿੱਤ ਮੰਤਰੀ ਮਿਥਿਲਾ ਆਰਟ ਇੰਸਟੀਚਿਊਟ ਵਿਖੇ ਇਕ ਕ੍ਰੈਡਿਟ ਆਊਟਰੀਚ ਗਤੀਵਿਧੀ ਲਈ ਮਧੂਬਨੀ ਗਏ ਸਨ, ਤਾਂ ਉਹ ਦੁਲਾਰੀ ਦੇਵੀ ਨੂੰ ਮਿਲੇ ਅਤੇ ਬਿਹਾਰ ਵਿਚ ਮਧੂਬਨੀ ਕਲਾ ਬਾਰੇ ਵਿਚਾਰਾਂ ਦਾ ਸੁਹਿਰਦ ਆਦਾਨ-ਪ੍ਰਦਾਨ ਕੀਤਾ। ਦੁਲਾਰੀ ਦੇਵੀ ਨੇ ਸਾੜੀ ਭੇਟ ਕੀਤੀ ਸੀ ਅਤੇ ਵਿੱਤ ਮੰਤਰੀ ਨੂੰ ਬਜਟ ਵਾਲੇ ਦਿਨ ਇਸ ਨੂੰ ਪਹਿਨਣ ਲਈ ਕਿਹਾ ਸੀ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪਦਮ ਪੁਰਸਕਾਰ ਜੇਤੂ ਦੁਲਾਰੀ ਦੇਵੀ ਵਲੋਂ ਦਿੱਤੀ ਸਾੜੀ ਪਹਿਨ ਬਜਟ ਪੇਸ਼ ਕਰਨਗੇ ਨਿਰਮਲਾ ਸੀਤਾਰਮਨ