JALANDHAR WEATHER

ਅਗਲੇ ਦੋ ਦਿਨ ਹਿਮਾਚਲ ’ਚ ਹੋਵੇਗੀ ਬਰਫ਼ਬਾਰੀ- ਮੌਸਮ ਵਿਭਾਗ

ਨਵੀਂ ਦਿੱਲੀ, 10 ਜਨਵਰੀ- ਦੇਸ਼ ਵਿਚ ਕੜਾਕੇ ਦੀ ਠੰਢ ਦੇ ਨਾਲ-ਨਾਲ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਅੱਜ ਸਵੇਰੇ ਐਮ.ਪੀ. ਅਤੇ ਯੂ.ਪੀ. ਸਮੇਤ 17 ਰਾਜਾਂ ਵਿਚ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਕਈ ਰਾਜਾਂ ਵਿਚ ਵਿਜ਼ੀਬਿਲਟੀ ਘੱਟ ਕੇ ਜ਼ੀਰੋ ਹੋ ਗਈ। ਦਿੱਲੀ ਵਿਚ ਧੁੰਦ ਕਾਰਨ 120 ਉਡਾਣਾਂ ਵਿਚ ਦੇਰੀ ਹੋ ਗਈ ਤੇ 4 ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਦੇ ਨਾਲ ਹੀ ਕਈ ਰੇਲਗੱਡੀਆਂ ਵੀ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਦਿੱਲੀ ਸਟੇਸ਼ਨ ’ਤੇ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਯੂ.ਪੀ. ਦੇ ਸਾਰੇ 75 ਜ਼ਿਲ੍ਹਿਆਂ ਵਿਚ ਧੁੰਦ ਛਾਈ ਹੋਈ ਹੈ। ਨੋਇਡਾ ਵਿਚ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਵਿਚ ਬਰਫ਼ਬਾਰੀ ਹੋ ਸਕਦੀ ਹੈ। ਦੂਜੇ ਪਾਸੇ, ਕਸ਼ਮੀਰ ਵਿਚ ਲਗਾਤਾਰ ਬਰਫ਼ਬਾਰੀ ਕਾਰਨ ਜ਼ਿਆਦਾਤਰ ਥਾਵਾਂ ’ਤੇ ਪਾਰਾ ਮਨਫ਼ੀ ਵਿਚ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ