ਅੱਜ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਜਾਵੇਗੀ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ
ਨਵੀਂ ਦਿੱਲੀ, 6 ਜਨਵਰੀ - ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਅੱਜ ਦੁਪਹਿਰ 3 ਵਜੇ ਖਨੌਰੀ ਬਾਰਡਰ ਜਾਵੇਗੀ ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰੇਗੀ। ਪਿਛਲੀ ਮੀਟਿੰਗ ਕਿਸਾਨ ਆਗੂਆਂ ਦੇ ਨਾ ਪਹੁੰਚਣ ਕਾਰਨ ਰੱਦ ਹੋ ਗਈ ਸੀ।