ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਬਾਇਲੀ ਮੇਲੇ ਦਾ ਕੀਤਾ ਉਦਘਾਟਨ
ਭੁਵਨੇਸ਼ਵਰ, 5 ਜਨਵਰੀ - ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਬਾਇਲੀ ਮੇਲੇ ਦਾ ਉਦਘਾਟਨ ਕੀਤਾ। ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਿਹਾ ਕਿ ਇਸ ਸਾਲ ਕਬਾਇਲੀ ਮੇਲਾ ਬਹੁਤ ਵਧੀਆ ਢੰਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਹ 16 ਤਰੀਕ ਤੱਕ ਚੱਲੇਗਾ। ਇਸ ਵਾਰ ਉੜੀਸਾ ਵਿਚ ਪ੍ਰਵਾਸੀ ਭਾਰਤੀ ਦਿਵਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਾਡੇ ਸੱਭਿਆਚਾਰ ਅਤੇ ਪਰੰਪਰਾ ਨੂੰ ਵਿਦੇਸ਼ਾਂ ਵਿਚ ਲੈ ਜਾਵੇਗਾ, ਇਸ ਲਈ ਅਸੀਂ ਅੱਜ ਤੋਂ ਇਸ ਇਲਾਹੀ ਸਮਾਗਮ ਦੀ ਸ਼ੁਰੂਆਤ ਕੀਤੀ ਹੈ।