ਵਿਧਾਇਕ ਗਿਆਸਪੁਰਾ ਨੇ ਯੂ.ਪੀ 'ਚ ਮੁਕਾਬਲਾ ਬਣਾ ਕੇ ਮਾਰੇ ਨੌਜਵਾਨਾਂ ਦੀ ਉੱਚ ਪੱਧਰੀ ਜਾਂਚ ਸੰਬੰਧੀ ਸਪੀਕਰ ਸੰਧਵਾਂ ਨੂੰ ਲਿਖਿਆ ਪੱਤਰ
ਮਲੌਦ (ਖੰਨਾ), 27 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਪਿਛਲੇ ਦਿਨੀਂ ਯੂ.ਪੀ. ਦੀ ਪੁਲਿਸ ਵਲੋਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਗੁਰਵਿੰਦਰ ਸਿੰਘ (25), ਰਵਿੰਦਰ ਸਿੰਘ (23) ਤੇ ਜਸਪ੍ਰੀਤ ਸਿੰਘ (18) ਨੂੰ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ, ਜਿਸ ਸੰਬੰਧੀ ਹਲਕਾ ਪਾਇਲ ਦੇ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖਿਆ। ਉਨ੍ਹਾਂ ਕਿਹਾ ਕਿ ਯੂ.ਪੀ. ਸਰਕਾਰ ਨਾਲ ਤਾਲਮੇਲ ਕਰਕੇ ਉੱਚ ਪੱਧਰੀ ਜਾਂਚ ਰਾਹੀਂ ਸਚਾਈ ਸਾਹਮਣੇ ਲਿਆਂਦੀ ਜਾਵੇ, ਜੇਕਰ ਕੋਈ ਦੋਸ਼ੀ ਸਾਬਿਤ ਹੁੰਦਾ ਹੈ ਤਾਂ ਬਣਦੀ ਕਰਵਾਈ ਕਰਨੀ ਚਾਹੀਦੀ ਹੈ।