ਸਿਲੰਡਰ ਫਟਣ ਕਾਰਨ ਝੁਲਸੀ ਔਰਤ ਦੀ ਹੋਈ ਮੌਤ
ਕਪੂਰਥਲਾ, 27 ਦਸੰਬਰ (ਅਮਨਜੋਤ ਸਿੰਘ ਵਾਲੀਆ) - ਨਿਊ ਕੈਂਟ ਵਿਖੇ ਘਰ ਵਿਚ ਅਚਾਨਕ ਸਿਲੰਡਰ ਦੇ ਫਟਣ ਕਾਰਨ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੂਜਾ ਯਾਦਵ ਪਤਨੀ ਲਾਂਸ ਨਾਇਕ ਪਵਨ ਕੁਮਾਰ ਵਾਸੀ ਨਿਊ ਆਰਮੀ ਕੈਂਟ ਕਪੂਰਥਲਾ ਵਿਖੇ ਇਕ ਔਰਤ ਸਿਲੰਡਰ ਦੇ ਫਟਣ ਕਾਰਨ ਝੁਲਸ ਗਈ ਸੀ। ਪੂਜਾ ਯਾਦਵ ਦਾ ਇਲਾਜ ਜਲੰਧਰ ਦੇ ਆਰਮੀ ਹਸਪਤਾਲ ਵਿਚ ਚੱਲ ਰਿਹਾ ਸੀ, ਜਿਸ ਦੀ ਅੱਜ ਮੌਤ ਹੋ ਗਈ ਹੈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਸਿਵਲ ਹਸਪਤਾਲ ਕਪੂਰਥਲਾ ਵਿਚ ਪੋਸਟਮਾਰਟਮ ਕਰਵਾਉਣ ਉਪਰੰਤ ਮਿ੍ਤਕ ਔਰਤ ਦੇ ਪਤੀ ਤੇ ਭਰਾ ਦੇ ਬਿਆਨਾਂ 'ਤੇ ਬੀ.ਐਨ.ਐਸ. 194 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।