ਵਿਅਕਤੀ ਵਲੋਂ ਆਪਣੀ ਭੈਣ ਦਾ ਕ.ਤ.ਲ
ਸਮਾਲਸਰ (ਮੋਗਾ), 27 (ਗੁਰਜੰਟ ਕਲਸੀ ਲੰਡੇ) - ਇਥੋਂ ਪੰਜ ਕਿਲੋਮੀਟਰ ਦੂਰ ਪਿੰਡ ਵੈਰੋਕੇ ਵਿਖੇ ਸਵੇਰੇ ਇਕ ਵਿਅਕਤੀ ਨੇ ਆਪਣੀ ਸਕੀ ਭੈਣ ਦਾ ਕਤਲ ਕਰ ਦਿੱਤਾ ਹੈ। ਥਾਣਾ ਮੁਖੀ ਸਮਾਲਸਰ ਜਨਕ ਰਾਜ ਸ਼ਰਮਾ ਮੌਕੇ ਉੱਤੇ ਪਹੁੰਚੇ ਹੋਏ ਹਨ। ਉਨ੍ਹਾਂ ਨਾਲ ਸੰਪਰਕ ਕਰਨ 'ਤੇ ਪਤਾ ਲੱਗਿਆ ਕਿ 4 ਵਜੇ ਡੀ.ਐਸ.ਪੀ. ਬਾਘਾ ਪੁਰਾਣਾ ਨਾਲ ਪ੍ਰੈਸ ਮੀਟਿੰਗ ਹੋ ਰਹੀ ਹੈ, ਜਿਥੇ ਥਾਣਾ ਮੁਖੀ ਸਮਾਲਸਰ ਜਨਕ ਰਾਜ ਸ਼ਰਮਾ ਇਸ ਮਾਮਲੇ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦੇਣਗੇ।