ਆਪਣੀ ਵਾਰਡ ਨੂੰ ਹਰ ਸੰਭਵ ਸਹੂਲਤ ਉਪਲਬੱਧ ਕਰਵਾਉਣਾ ਰਹੇਗੀ ਪਹਿਲ - ਕੌਂਸਲਰ ਅਨੀਤਾ ਸ਼ਰਮਾ
ਛੇਹਰਟਾ (ਅੰਮ੍ਰਿਤਸਰ), 24 ਦਸੰਬਰ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ ਨੰਬਰ 78 ਤੋਂ ਅਨੀਤਾ ਸ਼ਰਮਾ ਨੇ ਬਤੌਰ ਆਜ਼ਾਦ ਉਮੀਦਵਾਰ ਵਜੋਂ ਨਗਰ ਨਿਗਮ ਅੰਮ੍ਰਿਤਸਰ ਤੋਂ ਕੌਂਸਲਰ ਦੀ ਚੋਣ ਵਿਚ ਜਿੱਤ ਹਾਸਿਲ ਕੀਤੀ ਸੀ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 78 ਦੀਆਂ ਸੀਵਰੇਜ, ਸਟਰੀਟ ਲਾਈਟਾਂ, ਸਾਫ ਪਾਣੀ ਤੇ ਹੋਰਨਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਵਾਉਣਗੇ ਅਤੇ ਵਾਰਡ ਵਿਚ ਉਨ੍ਹਾਂ ਦੀ ਉਪਲਬਧਤਾ ਹਮੇਸ਼ਾ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਵਾਰਡ ਦੇ ਵੋਟਰਾਂ ਨੂੰ ਅਪੀਲ ਕਰਨਗੇ ਕਿ ਵਾਰਡ ਨੰਬਰ 78 ਨੂੰ ਸ਼ਹਿਰ ਦੀ ਸਭ ਤੋਂ ਖੂਬਸੂਰਤ ਵਾਰਡ ਬਣਾਉਣ ਵਿਚ ਉਨ੍ਹਾਂ ਨੂੰ ਆਪਣਾ ਹਰ ਸੰਭਵ ਸਹਿਯੋਗ ਦੇਣ।