JALANDHAR WEATHER

ਟਾਇਰ ਫੱਟਣ ਕਾਰਨ ਪਲਟਿਆ ਪਲਾਸਟਿਕ ਟੈਂਕਰ, ਲੱਗੀ ਭਿਆਨਕ ਅੱਗ

ਲੁਧਿਆਣਾ, 19 ਦਸੰਬਰ (ਰੂਪੇਸ਼ ਕੁਮਾਰ)- ਲੁਧਿਆਣਾ ਦੇ ਟਰਾਂਸਪੋਰਟ ਨਗਰ ਸਥਿਤ ਪੁੱਲ ਤੋਂ ਟਾਇਰ ਫੱਟਣ ਕਾਰਨ ਇਕ ਟੈਂਕਰ ਪਲਟ ਗਿਆ ਅਤੇ ਉਸ ਵਿਚ ਭਿਆਨਕ ਅੱਗ ਲੱਗ ਗਈ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ, ਜਦਕਿ ਟੈਂਕਰ ਦਾ ਡਰਾਈਵਰ ਮੌਕੇ ’ਤੋਂ ਫਰਾਰ ਹੋ ਗਿਆ। ਅਧਿਕਾਰੀਆਂ ਅਨੁਸਾਰ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਟੈਂਕਰ ਕਰਨਾਲ ਤੋਂ ਜੰਮੂ ਜਾ ਰਿਹਾ ਸੀ ਅਤੇ ਇਸ ਵਿਚ ਪਲਾਸਟਿਕ ਦਾਣਾ ਭਰਿਆ ਹੋਇਆ ਸੀ। ਟਾਇਰ ਫੱਟਣ ਕਾਰਨ ਟੈਂਕਰ ਪਲਟ ਗਿਆ ਅਤੇ ਬਾਅਦ ਵਿਚ ਉਸ ’ਚ ਅੱਗ ਲੱਗ ਗਈ। ਟੈਂਕਰ ਦਾ ਚਾਲਕ ਸੁਨੀਲ ਫਰਾਰ ਹੈ। ਫਿਲਹਾਲ ਇਸ ਦੇ ਮਾਲਕ ਲੁਧਿਆਣਾ ਪਹੁੰਚ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ