ਪ੍ਰਦੂਸ਼ਣ ਇਸ਼ਤਿਹਾਰਾਂ ਤੇ ਪ੍ਰਚਾਰ ਨਾਲ ਨਹੀਂ ਬਲਕਿ 24 ਘੰਟੇ ਕੰਮ ਕਰਨ ਨਾਲ ਰੁਕੇਗਾ- ਦਿੱਲੀ ਭਾਜਪਾ ਪ੍ਰਧਾਨ
ਨਵੀਂ ਦਿੱਲੀ, 19 ਨਵੰਬਰ- ਦਿੱਲੀ ਭਾਜਪਾ ਨੇਤਾਵਾਂ ਅਤੇ ਵਰਕਰਾਂ ਵਲੋਂ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ‘ਆਪ’ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰਾ ਸਚਦੇਵਾ ਨੇ ਕਿਹਾ ਕਿ ਮੈਂ ਦਿੱਲੀ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ। ਇਹ ਮਾਸਕ ਆਉਣ ਵਾਲੇ ਸਮੇਂ ਦੀ ਚਿਤਾਵਨੀ ਹੈ। ਜੇਕਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨਾ ਹਟਾਈ ਗਈ ਤਾਂ ਹਰ ਦਿੱਲੀ ਵਾਸੀ ਨੂੰ ਇਹ ਮਾਸਕ ਪਹਿਨਣਾ ਪਵੇਗਾ। ਦਵਾਰਕਾ ਐਕਸਪ੍ਰੈਸਵੇਅ, ਪ੍ਰਗਤੀ ਮੈਦਾਨ ਸੁਰੰਗ ਅਤੇ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਬਣਾਈਆਂ ਸੜਕਾਂ ਦਾ ਜਾਲ ਨਾ ਹੁੰਦਾ ਤਾਂ ਦਿੱਲੀ ਦੀ ਹਾਲਤ ਹੋਰ ਵੀ ਮਾੜੀ ਹੁੰਦੀ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਇਸ਼ਤਿਹਾਰਾਂ ਤੇ ਪ੍ਰਚਾਰ ਨਾਲ ਨਹੀਂ ਰੁਕੇਗਾ ਬਲਕਿ ਪ੍ਰਦੂਸ਼ਣ ਰੋਕਣ ਲਈ 24 ਘੰਟੇ ਕੰਮ ਕਰਨਾ ਪਵੇਗਾ।