JALANDHAR WEATHER

ਰਾਮਲਿੰਗਮ ਕਤਲ ਕੇਸ: ਐਨ.ਆਈ.ਏ.ਨੇ ਭਗੌੜੇ ਨੂੰ ਪਨਾਹ ਦੇਣ ਦੇ ਦੋਸ਼ ਵਿਚ ਇਕ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 15 ਨਵੰਬਰ (ਏਐਨਆਈ) ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਤਾਮਿਲਨਾਡੂ ਦੇ ਰਾਮਾਲਿੰਗਮ ਕਤਲ ਕੇਸ ਵਿਚ ਇੱਕ ਵਿਅਕਤੀ ਨੂੰ ਭਗੌੜੇ ਨੂੰ ਜਾਣ ਬੁੱਝ ਕੇ ਪਨਾਹ ਦੇਣ ਲਈ ਗ੍ਰਿਫ਼ਤਾਰ ਕੀਤਾ ਹੈ । ਫੜੇ ਗਏ ਵਿਅਕਤੀ ਦੀ ਪਛਾਣ ਪੂਮਬਰਾਈ ਪੈਲੇਸ ਦੇ ਮਾਲਕ ਐਮ. ਮੁਹੰਮਦ ਅਲੀ ਜਿਨਾਹ ਵਜੋਂ ਹੋਈ ਹੈ, ਜਿਸ ਨੇ ਭਗੌੜੇ ਸ਼ਾਹੁਲ ਹਮੀਦ ਨੂੰ ਆਪਣੀ ਝੌਂਪੜੀ ਵਿਚ ਪਨਾਹ ਦਿੱਤੀ ਸੀ। ਐਨ.ਆਈ.ਏ.ਨੇ ਭਰੋਸੇਯੋਗ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਡਿੰਡੀਗੁਲ ਜ਼ਿਲੇ ਦੇ ਕੋਡੈਕਨਾਲ ਖੇਤਰ 'ਚ ਸਥਿਤ ਸੰਪਤੀ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਸ਼ਾਹੁਲ ਕਾਫੀ ਸਮੇਂ ਤੱਕ ਝੌਂਪੜੀ 'ਚ ਲੁਕਿਆ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ