JALANDHAR WEATHER

24 ਸਾਲਾਂ ਨੌਜਵਾਨ ਦੀ ਚਿੱਟੇ ਦੇ ਨਾਲ ਹੋਈ ਮੌਤ

ਗੁਰੂਹਰਸਹਾਏ, (ਫ਼ਿਰੋਜ਼ਪੁਰ), 13 ਨਵੰਬਰ (ਕਪਿਲ ਕੰਧਾਰੀ)- ਅੱਜ 24 ਸਾਲਾਂ ਦੇ ਕਰੀਬ ਨੌਜਵਾਨ ਦੀ ਚਿੱਟੇ ਦੇ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਮੀਤ ਮਸੀਹ ਦੇ ਪਿਤਾ ਸੋਨੂੰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰੂ ਕਰਮ ਸਿੰਘ ਬਸਤੀ ਵਿਚ ਚਿੱਟਾ ਸਰੇਆਮ ਵਿਕਦਾ ਹੈ ਅਤੇ ਆਏ ਦਿਨ ਹੀ ਚਿੱਟੇ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰਮੀਤ ਦਾ ਛੋਟਾ ਭਰਾ ਪਹਿਲਾਂ ਹੀ ਚਿੱਟੇ ਦੀ ਭੇਟ ਚੜ ਚੁੱਕਿਆ ਹੈ ਅਤੇ ਬੀਤੀ ਰਾਤ ਗੁਰਮੀਤ ਦੀ ਵੀ ਚਿੱਟੇ ਦੇ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਗੁਰਮੀਤ ਕੁਝ ਦਿਨ ਪਹਿਲਾਂ ਗੁਰੂ ਨਾਨਕ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਸੀ ਅਤੇ ਛੁੱਟੀ ਮਿਲਣ ਤੋਂ ਬਾਅਦ ਅਚਾਨਕ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਵਿਕ ਰਿਹਾ ਚਿੱਟੇ ਦਾ ਨਸ਼ਾ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਨਸ਼ਿਆਂ ਤਸਕਰਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ