JALANDHAR WEATHER

ਮੁੱਖ ਮੰਤਰੀ ਦੀ ਪ੍ਰਚਾਰ ਦੀ ਭੁੱਖ ਪੰਜਾਬ ਨੂੰ ਪਈ ਮਹਿੰਗੀ- ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 13 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਚਾਰ ਦੀ ਭੁੱਖ ਦੇ ਨਤੀਜੇ ਵਜੋਂ ਹੈਲਥ ਤੇ ਵੈਲਨੈਸ ਕਲੀਨਿਕਾਂ ਰਾਹੀਂ ਪੰਜਾਬੀਆਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਸਕੀਆਂ ਤੇ ਸੂਬੇ ਨੂੰ ਇਕ ਸਾਲ ਤੋਂ ਵੱਧ ਸਮੇਂ ਤੱਕ 765 ਕਰੋੜ ਰੁਪਏ ਨਹੀਂ ਮਿਲੇ ਤੇ ਉਲਟਾ 100 ਕਰੋੜ ਰੁਪਏ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਸਰਕਾਰ ਵਲੋਂ ਇਸ਼ਤਿਹਾਰਬਾਜ਼ੀ ’ਤੇ ਫੂਕੇ ਗਏ, ਜੋ ਮੁੱਖ ਮੰਤਰੀ ਤੋਂ ਵਸੂਲੇ ਜਾਣੇ ਚਾਹੀਦੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀ ਫੋਟੋ ਕੇਂਦਰ ਦੇ ਫੰਡਾਂ ਨਾਲ ਬਣੇ ਸਿਹਤ ਤੇ ਪਰਿਵਾਰ ਭਲਾਈ ਕਲੀਨਿਕਾਂ ਤੋਂ ਹਟਾਉਣ ਦੀ ਮੰਗ ਦਾ ਡੇਢ ਸਾਲ ਤੱਕ ਵਿਰੋਧ ਕੀਤਾ। ਇਸ ਕਾਰਨ ਨਾ ਸਿਰਫ਼ ਕਲੀਨਿਕ ਇਕ ਸਾਲ ਲਈ ਬੇਹਾਲ ਰਹੇ ਬਲਕਿ ਕਲੀਨਿਕਾਂ ਵਿਚ ਸਟਾਫ਼ ਦੀ ਤਾਇਨਾਤੀ ’ਤੇ ਵੀ ਬੇਲੋੜਾ ਖਰਚਾ ਕੀਤਾ ਗਿਆ। ਇਸ ਕਾਰਨ ਦਿਹਾਤੀ ਖੇਤਰ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਠੱਪ ਹੋ ਗਈਆਂ ਕਿਉਂਕਿ ਸਟਾਫ਼ ਪੇਂਡੂ ਡਿਸਪੈਂਸਰੀਆਂ ਤੋਂ ਹਟਾ ਕੇ ਕਲੀਨਿਕਾਂ ਵਿਚ ਤਾਇਨਾਤ ਕਰ ਦਿੱਤਾ ਗਿਆ, ਜਿਨ੍ਹਾਂ ਦਾ ਨਾਂਅ ਆਮ ਆਦਮੀ ਕਲੀਨਿਕ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਸੀ ਪਰ ਇਹ ਤਾਂ ਮੁਹੱਲਾ ਕਲੀਨਿਕ ਵੀ ਨਹੀਂ ਚਲਾ ਸਕੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ