ਕੇਂਦਰੀ ਵਿਦਿਆਲਿਆ ਸਲਾਈਟ ਸਕੂਲ ਦੀਆਂ ਛੁੱਟੀਆਂ 29 ਤੱਕ ਵਧੀਆਂ
ਲੌਂਗੋਵਾਲ,20 ਜੂਨ (ਸ,ਸ, ਖੰਨਾ,ਵਿਨੋਦ )- ਪੰਜਾਬ ਅੰਦਰ ਪੈ ਰਹੀ ਅੱਤ ਦੀ ਗਰਮੀ ਨੂੰ ਵੇਖਦਿਆਂ ਕੇਂਦਰ ਸਰਕਾਰ ਵਲੋਂ ਕੇਂਦਰੀ ਵਿਦਿਆਲਿਆ ਸਲਾਈਟ ਸਕੂਲ ਦੀਆਂ ਛੁੱਟੀਆਂ ਵਿਚ 29 ਜੂਨ ਤੱਕ ਵਾਧਾ ਕੀਤਾ ਗਿਆ ਹੈ । ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਹਰੀਹਰ ਯਾਦਵ ਨੇ ਦੱਸਿਆ ਕਿ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀ ਸਕੂਲ ਨਹੀਂ ਆਉਣਗੇ ,ਜਿਨ੍ਹਾਂ ਦਾ ਕੰਮ ਆਨਲਾਈਨ ਘਰ ਬੈਠੇ ਹੀ ਕਰਵਾਇਆ ਜਾਵੇਗਾ। ਦਸਵੀਂ ਅਤੇ ਬਾਰਵੀਂ ਦੇ ਬੱਚਿਆਂ ਲਈ ਸਕੂਲ ਆਉਣਾ ਜ਼ਰੂਰੀ ਹੋਵੇਗਾ ਜਿਨ੍ਹਾਂ ਲਈ ਸਕੂਲ ਖੁੱਲ੍ਹਾ ਰਹੇਗਾ।