ਝਾਰਖੰਡ : ਕੋਲੇ ਦੇ 1.36 ਲੱਖ ਕਰੋੜ ਰੁਪਏ ਦੇ ਬਕਾਏ ਲਈ ਹੇਮੰਤ ਸੋਰੇਨ ਜਵਾਬਦੇਹ, ਨਾ ਕਿ ਭਾਜਪਾ - ਅਮਿਤ ਸ਼ਾਹ
ਰਾਂਚੀ (ਝਾਰਖੰਡ), 3 ਨਵੰਬਰ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵਲੋਂ ਕੋਲੇ ਦੇ 1.36 ਲੱਖ ਕਰੋੜ ਰੁਪਏ ਦੇ ਬਕਾਏ ਨੂੰ ਕਲੀਅਰ ਕਰਨ ਦੀ ਬੇਨਤੀ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹੇਮੰਤ ਸੋਰੇਨ ਜਵਾਬਦੇਹ ਹਨ ਨਾ ਕਿ ਭਾਰਤੀ ਜਨਤਾ ਪਾਰਟੀ ।ਰਾਂਚੀ ਵਿੱਚ ਭਾਜਪਾ ਦੇ ਚੋਣ ਮਨੋਰਥ ਪੱਤਰ ਦੇ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਹੇਮੰਤ ਸੋਰੇਨ ਮੋਦੀ ਜੀ ਤੋਂ 1 ਲੱਖ 36 ਹਜ਼ਾਰ ਕਰੋੜ ਦਾ ਹਿਸਾਬ ਮੰਗ ਰਹੇ ਹਨ। ਹੇਮੰਤ ਬਾਬੂ, ਮੈਂ ਖਾਤਾ ਲੈ ਕੇ ਆਇਆ ਹਾਂ। 2004-14 ਦਰਮਿਆਨ ਯੂ.ਪੀ.ਏ. ਸਰਕਾਰ ਦੌਰਾਨ ਝਾਰਖੰਡ ਨੂੰ ਸਿਰਫ਼ 84 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਸਨ, ਜਦੋਂ ਕਿ 2014-24 ਦਰਮਿਆਨ ਪ੍ਰਧਾਨ ਮੰਤਰੀ ਮੋਦੀ ਜੀ ਨੇ 3 ਲੱਖ 8 ਹਜ਼ਾਰ ਕਰੋੜ ਰੁਪਏ ਦਿੱਤੇ ਹਨ, ਜਵਾਬ ਤੁਹਾਨੂੰ ਦੇਣਾ ਪੈਣਾ ਹੈ ਸੋਰੇਨ ਜੀ, ਭਾਜਪਾ ਨੂੰ ਨਹੀਂ।