ਕਿਸਾਨ ਵਲੋਂ ਝੋਨੇ ਦੀ ਪਰਾਲੀ ਨੂੰ ਲਗਾਈ ਅੱਗ ਨੇ ਗਰੀਬ ਕਿਸਾਨ ਦੀ ਲੱਖਾਂ ਦੀ ਬਾਸਮਤੀ ਸਾੜ ਕੇ ਕੀਤੀ ਸੁਆਹ
ਹਰੀਕੇ ਪੱਤਣ, (ਤਰਨਤਾਰਨ), 1 ਨਵੰਬਰ (ਸੰਜੀਵ ਕੁੰਦਰਾ)- ਕਿਸਾਨ ਵਲੋਂ ਪਰਾਲੀ ਨੂੰ ਲਗਾਈ ਅੱਗ ਨੇ ਇਕ ਕਿਸਾਨ ਦੀ 4 ਏਕੜ ਬਾਸਮਤੀ ਨੂੰ ਲਪੇਟ ਵਿਚ ਲੈ ਲਿਆ, ਜਿਸ ਕਾਰਨ ਕਿਸਾਨ ਦੀ ਲੱਖਾਂ ਰੁਪਏ ਦੀ ਬਾਸਮਤੀ ਸੜ੍ਹ ਕੇ ਸੁਆਹ ਹੋ ਗਈ। ਇਸ ਮੌਕੇ ਕਿਸਾਨ ਬਲਜੀਤ ਸਿੰਘ ਵਾਸੀ ਠੱਠੀਆਂ ਖੁਰਦ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੇ ਖੇਤਾਂ ਵਿਚ ਬਾਸਮਤੀ ਦੀ ਫ਼ਸਲ ਪੱਕ ਕੇ ਤਿਆਰ ਸੀ ਕਿ ਕਿਸਾਨ ਜਲਜੀਤ ਸਿੰਘ ਵਾਸੀ ਅਲੀਪੁਰ ਨੇ ਆਪਣੇ ਖੇਤਾਂ ਵਿਚ ਝੋਨੇ ਦੀ ਰਹਿੰਦ ਖੂੰਹਦ ਪਰਾਲੀ ਨੂੰ ਲਾਈ ਅੱਗ ਨੇ ਸਾਡੀ 4 ਕਿਲੇ ਬਾਸਮਤੀ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦੀ 100 ਏਕੜ ਤੋਂ ਵੱਧ ਪਰਾਲੀ ਵੀ ਸੜ ਗਈ। ਗਰੀਬ ਕਿਸਾਨ ਨੇ ਹੋਏ ਨੁਕਸਾਨ ਦੀ ਪੂਰਤੀ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਥਾਣਾ ਹਰੀਕੇ ਪੱਤਣ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।